Satinder Sartaaj - Kalavaan Chardiyan ਕਲਾਵਾਂ ਚੜ੍ਹਦੀਆਂ Lyrics | AtoLyricZ

December 25, 2020

Satinder Sartaaj - Kalavaan Chardiyan ਕਲਾਵਾਂ ਚੜ੍ਹਦੀਆਂ Lyrics

If you are searching 'Satinder Sartaaj - Kalavaan Chardiyan ਕਲਾਵਾਂ ਚੜ੍ਹਦੀਆਂ Lyrics' then you are on the right article.




Check out the Satinder Sartaaj's "Kalavaan Chardiyan ਕਲਾਵਾਂ ਚੜ੍ਹਦੀਆਂ" song lyrics.


ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ ।


ਇਹ ਤਾਂ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ ।


ਇਹਨਾਂ ਐਨੀ ਛੇਤੀਂ ਹਰਨਾ ਨੀ ;


ਤੇਰਾ ਜਬਰ ਜ਼ਾਲਮਾ ਜਰਨਾ ਨੀ ।


ਤੱਕ ਫੇਰ ਹੌਸਲੇ ਫ਼ੜਦੀਆਂ ਨੇ !!




ਕਦੀਂ ਸੁਣੀ ਨਗਾਰੇ ਵੱਜਦਿਆਂ ਨੂੰ ।


ਜਦੋਂ ਰਾਹ ਨਈਂ ਲੱਭਦੇ ਭੱਜਦਿਆਂ ਨੂੰ ।


ਸਿੱਖਿਆ ਨਾ ਡਰਾਉਣਾ, ਡਰਨਾ ਨਈਂ ।


ਕਦੀਂ ਵਾਰ ਪਹਿਲ ਵਿੱਚ ਕਰਨਾ ਨਈਂ ।


ਇਹ ਤਾਂ ਸਦਾ ਅਸੂਲਨ ਲੜਦੀਆਂ ਨੇ ।


ਵਾਜਿਬ ਚੀਜ਼ਾਂ ‘ਤੇ ਅੜਦੀਆਂ ਨੇ ।


ਈਮਾਨ ਦੇ ਕਲਮੇ ਪੜ੍ਹਦੀਆਂ ਨੇ ।



ਬਰਕ਼ਤ ਦੇ ਬੱਦਲ਼ਾਂ ਗੱਜਦਿਆਂ ਨੂੰ ।


ਸਾਗਰ ‘ਤੇ ਵਰ੍ਹ-ਵਰ੍ਹ ਰੱਜਦਿਆਂ ਨੂੰ ।


ਬੰਜਰ ਧਰਤੀ ਨਾ ਵਰ੍ਹਦੇ ਕਿਉਂ ।


ਭਰਿਆਂ ਨੂੰ ਐਵੇਂ ਭਰਦੇ ਕਿਉਂ  ।


ਇੱਕ ਤਰਫ਼ ਤਾਂ ਫ਼ਸਲਾਂ ਹੜ੍ਹਦੀਆਂ ਨੇ ।


ਇੱਕ ਤਰਫ਼ ਜ਼ਮੀਨਾਂ ਸੜਦੀਆਂ ਨੇ ।


ਉੱਮੀਦ ਦੇ ਕਲਮੇ ਪੜ੍ਹਦੀਆਂ ਨੇ ।




ਤੱਕ ਆਪਣੀ ਅਜ਼ਮਤ ਕੱਜਦਿਆਂ ਨੂੰ ।


ਅਤੇ ਅਸਲ ਨੂਰ ਨਾਲ਼ ਸੱਜਦਿਆਂ ਨੂੰ ।


ਉਹ ਜੇ ਪੈਰ ਜ਼ਮੀਨ ‘ਤੇ ਧਰਨਾ ਨਈਂ ।


ਕਿਸੇ ਹੋਰ ਸ਼ਿੰਗਾਰ ਨਾ’ ਸਰਨਾ ਨਈਂ ।


ਇਹ ਤਾਂ ਆਪਣੇ ਹੀ ਗਹਿਣੇ ਘੜ੍ਹਦੀਆਂ ਨੇ ।


ਮਾਹਤਾਬ ਦੇ ਮੂਹਰੇ ਖੜ੍ਹਦੀਆਂ ਨੇ ।


ਬੇਫ਼ਿਕਰੀ ਦੇ ਕਲਮੇ ਪੜ੍ਹਦੀਆਂ ਨੇ ।



ਕੀ ਖ਼ਬਰ ਹੈ ਕੱਲ੍ਹ ਦੀ ਅੱਜ ਦਿਆਂ ਨੂੰ ।


ਪੁੱਛਣਾ ਤਾਂ ਪੁੱਛ ਲਈਂ ਚੱਜ ਦਿਆਂ ਨੂੰ ।


ਜੇ ਪਿਆਰ ਦਾ ਦਰਿਆ ਤਰਨਾ ਨਈਂ ।


ਤੇਰਾ ਮਘਦਾ ਕਾਲ਼ਜਾ ਠਰਨਾ ਨਈਂ ।


ਸਰਤਾਜ ਦੇ ਦਿਲ ਵਿੱਚ ਵੜਦੀਆਂ ਨੇ ।


ਤੇ ਸਿਹਰੇ ਸਿਰ ‘ਤੇ ਜੜਦੀਆਂ ਨੇ ।


ਨਾਲ਼ੇ ਸਿਦਕ਼ ਦੇ ਕਲਮੇ ਪੜ੍ਹਦੀਆਂ ਨੇ ।




ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ ।


ਸਾਡੇ ਮੂਹਰੇ ਤਾਂ ਮਾਵਾਂ ਖੜ੍ਹਦੀਆਂ ਨੇ ।


ਇਹਨਾਂ ਐਨੀ ਛੇਤੀਂ ਹਰਨਾ ਨੀ ;


ਤੇਰਾ ਜਬਰ ਜ਼ਾਲਮਾ ਜਰਨਾ ਨੀ ।


ਤੱਕ ਫੇਰ ਹੌਸਲੇ ਫ਼ੜਦੀਆਂ ਨੇ ।


ਇਹਨੂੰ ਕਹਿਣ ਕਲਾਵਾਂ ਚੜ੍ਹਦੀਆਂ ਨੇ ।


If you find any mistake in the Satinder Sartaaj - Kalavaan Chardiyan ਕਲਾਵਾਂ ਚੜ੍ਹਦੀਆਂ Lyrics post please let us know using the comment form below.


Post a Comment

Whatsapp Button works on Mobile Device only

Start typing and press Enter to search